ਮਲੇਰੀਆ ਵਿਰੋਧੀ ਹਫ਼ਤੇ ਤਹਿਤ ਮਾਈਗੇ੍ਟਰੀ ਲੇਬਰ ਨੂੰ ਕੀਤਾ ਜਾਗਰੂਕ
ਫਤਿਹਗੜ੍ਹ ਸਾਹਿਬ , 23 ਅਪ੍ਰੈਲ 2024 : ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ, ਸੀਐਚਸੀ ਚੁਨਾਰਥਲ ਕਲਾਂ ਡਾ ਸੁਰਿੰਦਰ ਸਿੰਘ ਦੀ ਅਗਵਾਈ ਵਿਚ ਮਲੇਰੀਆਂ ਵਿਰੋਧੀ ਹਫਤੇ ਦੌਰਾਨ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ, ਇਸੇ ਲੜੀ ਤਹਿਤ ਅੱਜ ਸਿਹਤ ਵਿਭਾਗ ਦੀ ਜਿਲਾ ਤੇ ਬਲਾਕ ਪੱਧਰੀ ਟੀਮ ਜਿਸ ਵਿੱਚ ਜਿਲ੍ਹਾ ਐਪੀਡਮੋਲੋਜਿਸ਼ਟ ਡਾ. ਗੁਰਪ੍ਰੀਤ ਕੌਰ, ਜਿਲ੍ਹਾ ਮਾਸ ਮੀਡੀਆਂ ਅਫਸਰ ਬਲਜਿੰਦਰ ਸਿੰਘ, ਬਲਾਕ ਐਕਸਟੇਸ਼ਨ ਐਜੂਕੇਟਰ ਮਹਾਵੀਰ ਸਿੰਘ, ਮ.ਪ.ਹ.ਸ ਦਾਰਪਾਲ, ਜਗਮੋਹਨ ਕੌਰ, ਮ.ਪ.ਹ.ਵ. ਤਰਸੇਮ ਸਿੰਘ, ਬਲਵਿੰਦਰ ਕੌਰ ਆਦਿ ਸਾਮਿਲ ਸਨ ਵੱਲੋਂ ਪਿੰਡ ਭਮਾਰਸੀ ਦੀ ਦਾਣਾ ਮੰਡੀ ਵਿਚ ਮਾਈਗੇ੍ਟਰੀ ਲੇਬਰ ਨੂੰ ਮਲੇਰੀਏ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਜਾਗਰੂਕਤਾ ਪੋਸਟਰ ਵੀ ਵੰਡੇ ਗਏ।
ਇਸ ਮੌਕੇ ਲੇਬਰ ਨੂੰ ਸੰਬੋਧਨ ਕਰਦੇ ਹੋਏ ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਰਾਸ਼ਟਰੀ ਵੈਕਟਰ ਬੋਰਨ ਡਜੀਜ਼ ਕੰਟਰੋਲ ਪ੍ਰੋਗਰਾਮ ਦੀ ਗਾਈਡਲਾਈਨ ਅਨੁਸਾਰ ਜਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਅਧੀਨ ਮਾਈਗ੍ਰੇਟਰੀ ਆਬਾਦੀ ਦੇ ਟਿਕਾਣੇ ਜਿਵੇਂ ਭੱਠੇ, ਪਥੇਰਾ, ਦਾਣਾ ਮੰਡੀਆਂ, ਕਾਰਖਾਨੇ, ਫੈਕਟਰੀਆਂ ਤੇ ਹੋਰ ਥਾਵਾਂ ਤੇ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ ਤੇ ਫੀਵਰ ਸਰਵੇ ਕੀਤਾ ਜਾ ਰਿਹਾ ਹੈ, ਸ਼ੱਕੀ ਮਰੀਜ਼ਾ ਦੇ ਖੂਨ ਦੀਆਂ ਸਲਾਈਡਾ ਬਣਾਈਆਂ ਜਾਣਗੀਆਂ। ਉਹਨਾਂ ਮਲੇਰੀਆਂ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਾਂਬੇ ਨਾਲ ਤੇਜ਼ ਬੁਖਾਰ, ਪਸੀਨਾ ਆਉਣਾ, ਇਕ ਵਾਰ ਬੁਖਾਰ ਉਤਰਨ ਤੋਂ ਬਾਅਦ ਤੀਜੇ ਦਿਨ ਫਿਰ ਬੁਖਾਰ ਹੋ ਜਾਂਦਾ ਹੈ। ਉਹਨਾਂ ਕਿਹਾ ਕਿ ਅਜਿਹੇ ਲੱਛਣ ਦਿਸਣ ਤੇ ਤੁਰੰਤ ਸਾਨੂੰ ਖੂਨ ਦੀ ਜਾਂਚ ਕਰਾਉਣੀ ਚਾਹੀਦੀ ਹੈ।ਉਨ੍ਹਾਂ ਦੱਸਿਆ ਕਿ ਮੱਛਰਾਂ ਦੀ ਪੈਦਾਵਾਰ ਨੂੰ ਘਟਾਉਣ ਲਈ ਘਰਾਂ ਦੇ ਆਲੇ ਦੁਆਲੇ ਪਾਣੀ ਨਾ ਖੜਾ ਹੋਣ ਦਿਓ, ਘਰਾਂ ਦੀਆਂ ਛੱਤਾਂ ਤੇ ਕਬਾੜ ਆਦਿ ਵਿਚ ਪਾਣੀ ਨਾ ਖੜਨ ਦਿਓ, ਮੱਛਰਦਾਨੀ ਅਤੇ ਮੱਛਰ ਭਜਾਊ ਕਰੀਮਾਂ ਦਾ ਪ੍ਰਯੋਗ ਕੀਤਾ ਜਾਵੇ ਅਤੇ ਪੂਰੀ ਤਰ੍ਹਾਂ ਸਰੀਰ ਨੂੰ ਢੱਕਣ ਵਾਲੇ ਕੱਪੜੇ ਪਹਿਣਨੇੇ ਚਾਹੀਦੇ ਹਨ।